Khush Bandeya Nu Satinder Sartaaj Mp3 Song Download
Get This Song
Play Online
Share This Song
Khush Bandeya Nu Song Lyrics
ਖ਼ੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲ਼ਿਆ ਈ ਨਹੀਂ
ਜਿਹੜੇ ਮਿਲ਼ੇ ਨੇ ਬੇਚਾਰੇ ਬੱਸ ਕਾਮਯਾਬ ਨੇ
ਆਹ ਜ਼ਰੂਰਤਾਂ ਤਾਂ ਛੱਡੋ ਹੋ ਗਏ ਸੁਪਨੇ ਵੀ ਪੂਰੇ
ਤਾਂ ਵੀ ਆਖਦੇ ਰਹਿੰਦੇ ਕਿ ਲੇਖ ਹੀ ਖ਼ਰਾਬ ਨੇ
ਖ਼ੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲ਼ਿਆ ਈ ਨਹੀਂ
ਜਿਹੜੇ ਮਿਲ਼ੇ ਨੇ ਬੇਚਾਰੇ ਬੱਸ ਕਾਮਯਾਬ ਨੇ
ਜਦੋਂ ਸਿੱਖ ਲਿਆ ਹਰ ਪਲ ਮਾਨਣਾ ਉਦੋਂ ਹੀ
ਨਿੱਕੇ-ਮੋਟੇ ਦੁੱਖਾਂ ਨੂੰ ਵੀ ਆ'ਜੂ ਟਾਲਣਾ ਉਦੋਂ ਹੀ
ਜਦੋਂ ਆਪ ਲਾ ਕੇ ਜ਼ੋਰ ਕੀਤਾ ਚਾਨਣਾ ਉਦੋਂ ਹੀ
ਪਤਾ ਲੱਗੂ ਸਾਡੇ ਲਈ ਜੋ ਕੀਤਾ ਆਫ਼ਤਾਬ ਨੇ
ਖ਼ੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲ਼ਿਆ ਈ ਨਹੀਂ
ਜਿਹੜੇ ਮਿਲ਼ੇ ਨੇ ਬੇਚਾਰੇ ਬੱਸ ਕਾਮਯਾਬ ਨੇ
ਹਾਲੇ ਜ਼ਿੰਦਗੀ ਨੇ ਕਾਫ਼ੀ ਸਾਰੇ ਸਬਕ ਸਿਖਾਉਣੇ
ਹਾਲੇ ਚਾਬੀਆਂ ਗੁਆਉਣੀਆਂ ਤੇ ਤਾ'ਲੇ ਚਮਕਾਉਣੇ
ਫੇਰ ਪਿਛਲੀਆਂ ਬਾਰੀਆਂ 'ਚੋਂ ਦਾਖ਼ਲੇ ਕਰਾਉਣੇ
ਏਹੋ ਸਾਰੇ ਹੀ ਤਮਾਸ਼ੇ ਬੜੇ ਲਾ-ਜਵਾਬ ਨੇ
ਖ਼ੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲ਼ਿਆ ਈ ਨਹੀਂ
ਜਿਹੜੇ ਮਿਲ਼ੇ ਨੇ ਬੇਚਾਰੇ ਬੱਸ ਕਾਮਯਾਬ ਨੇ
ਜੋ ਵੀ ਹੋਊਗਾ ਜੀ ਹੋਊਗਾ ਹੈਰਾਨ ਹੋਣ ਵਾਲ਼ਾ
ਹੋਇਆ ਦੇਰ ਨਾ' ਤਾਂ ਥੋੜ੍ਹਾ ਪਰੇਸ਼ਾਨ ਹੋਣ ਵਾਲ਼ਾ
ਤਕ਼ਦੀਰਾਂ ਨਾਲ਼ ਜੰਗ ਘਮਾਸਾਨ ਹੋਣ ਵਾਲ਼ਾ
ਐਸੇ ਆਲਮ ਵੀ ਅੱਗੇ ਬੜੇ ਬੇ-ਹਿਸਾਬ ਨੇ
ਖ਼ੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲ਼ਿਆ ਈ ਨਹੀਂ
ਜਿਹੜੇ ਮਿਲ਼ੇ ਨੇ ਬੇਚਾਰੇ ਬੱਸ ਕਾਮਯਾਬ ਨੇ
ਐਸੇ ਮਸਲੇ ਤਾਂ ਪੂਰੇ ਕਹਿੰਦੇ ਛਾਪ ਵੀ ਨੀ ਹੁੰਦੇ
ਜਦੋਂ ਪਤਾ ਲੱਗ ਜਾਂਦਾ ਓਦੋਂ ਪਾਪ ਵੀ ਨੀ ਹੁੰਦੇ
ਜਿਹੜੇ ਕੰਮ ਰੱਬ ਕੋਲ਼ੋਂ ਕਹਿੰਦੇ ਆਪ ਵੀ ਨੀ ਹੁੰਦੇ
ਓਹੀ ਕਰਨੇ ਹੁੰਦੇ ਨੇ ਬਾਂਸੁਰੀ-ਰਬਾਬ ਨੇ
ਖ਼ੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲ਼ਿਆ ਈ ਨਹੀਂ
ਜਿਹੜੇ ਮਿਲ਼ੇ ਨੇ ਬੇਚਾਰੇ ਬੱਸ ਕਾਮਯਾਬ ਨੇ
ਕਿਤੇ ਬੇੜੀਆਂ ਪੁਚਾਵੋ ਕਿਤੇ ਪੁਲ਼ ਬਣਵਾਈਏ
ਕਿਤੇ ਛਾਵਾਂ ਬੀਜੀਏ ਤੇ ਕਿਤੇ ਨਿੱਘ ਵਰਤਾਈਏ
ਸਰਤਾਜ ਸਿਆਂ ਗੀਤ ਸਾਂਝ ਪਾਉਣ ਵਾਲ਼ਾ ਗਾਈਏ
ਓ ਸਕੂਨ ਦੇਣ ਵਾਲ਼ੇ ਏਹੀ ਤਾਂ ਸਵਾਬ ਨੇ
ਖ਼ੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲ਼ਿਆ ਈ ਨਹੀਂ
ਜਿਹੜੇ ਮਿਲ਼ੇ ਨੇ ਬੇਚਾਰੇ ਬੱਸ ਕਾਮਯਾਬ ਨੇ
You May Also Like
» 19 Ton 21 [Satinder Sartaaj] » Khud Mukhtarian [Satinder Sartaaj] » Mehnat Chaddni Nai [Satinder Sartaaj]FAQs for Khush Bandeya Nu
Who is singer of Khush Bandeya Nu song ?
Singer of Satinder Sartaaj.
Who is writer of Khush Bandeya Nu song ?
Satinder Sartaaj wrote this Song.
Which label release Khush Bandeya Nu song ?
Khush Bandeya Nu is released under the label of Firdaus Production.
Whats the playtime (duration) of Khush Bandeya Nu song ?
Playtime of song Khush Bandeya Nu is 05:21 minute.
How can I download Khush Bandeya Nu song ?
You can download Khush Bandeya Nu song via click above download links.