Khud Mukhtarian Satinder Sartaaj Mp3 Song Download
Get This Song
Play Online
Share This Song
Khud Mukhtarian Song Lyrics
ਆ ਆ ਆ ਆ ਆ ਆ ਆ
ਓ ਅਸੀਂ ਛੱਡਤਾ ਏ ਜਿੱਤਣਾ ਤੇ ਹਾਰਨਾ
ਤੇ ਫ਼ਜ਼ੂਲ ਵਿੱਚ ਸੋਚਣਾ ਵਿਚਾਰਨਾ
ਮੁੜ ਲੈ ਲਿਆਂ ਨੇ ਖੁਦ ਮੁਖਤਿਆਰੀਆਂ
ਜਿੱਥੇ ਚਿੱਤ ਕਰੂ ਓਥੇ ਦਿਲ ਵਾਰਨਾ
ਓ ਅਸੀਂ ਛੱਡਤਾ ਏ ਜਿੱਤਣਾ ਤੇ ਹਾਰਨਾ
ਤੇ ਫ਼ਜ਼ੂਲ ਵਿੱਚ ਸੋਚਣਾ ਵਿਚਾਰਨਾ
ਮੁੜ ਲੈ ਲਿਆਂ ਨੇ ਖੁਦ ਮੁਖਤਿਆਰੀਆਂ
ਜਿੱਥੇ ਚਿੱਤ ਕਰੂ ਓਥੇ ਦਿਲ ਵਾਰਨਾ
ਦੇਹਲੀਜ਼ ਦੇ ਉੱਤੇ ਵੀ ਫੁੱਲ ਟੰਗਣੇ
ਤੇ ਤਰੀਕੇ ਤਿਤਲੀਆਂ ਕੋਲੋਂ ਮੰਗਣੇ
ਅਸੀਂ ਆਸਾਂ ਦੇ ਬਰਾਮਦੇ ’ਚ ਬੈਠਣਾ
ਅਹਿਸਾਸਾਂ ਦੇ ਚੁਬਾਰੇ ਮੁੜ ਰੰਗਣੇ
ਓਹੀ ਸੁਪਨੇ ਦਾ ਮਹਲ ਵੀ ਉਸਾਰਨਾ
ਹੁਣ ਦਿਲ ਦੀ ਅਟਾਰੀ ਨੂੰ ਸ਼ਿੰਗਾਰਨਾ
ਅਹ ਉਮੀਦਾਂ ਦੀ ਦੇਉਹਰੀ ਲਿਸ਼ਕਾਉਣੀ ਏ
ਅਸੀਂ ਖ਼ਾਹਿਸ਼ਾਂ ਦਾ ਸਵਾਰਨਾ
ਹੋ ਅਸੀਂ ਛੱਡਤਾ ਏ ਜਿੱਤਣਾ ਤੇ ਹਾਰਨਾ
ਤੇ ਫ਼ਜ਼ੂਲ ਵਿੱਚ ਸੋਚਣਾ ਵਿਚਾਰਨਾ
ਮੁੜ ਲੈ ਲਿਆਂ ਨੇ ਖੁਦ ਮੁਖਤਿਆਰੀਆਂ
ਜਿੱਥੇ ਚਿੱਤ ਕਰੂ ਓਥੇ ਦਿਲ ਵਾਰਨਾ
ਦੇਣੀ ਆਸਾਂ ਨੂੰ ਤਾਂ ਚਾਬੀ ਐਤਬਾਰ ਦੀ
ਜ਼ਿੰਮੇਦਾਰੀ ਰੌਣਕਾਂ ਨੂੰ ਘਰ-ਬਾਰ ਦੀ
ਦਿਲਚਸਪੀ ਨਾਲ ਦੋਸਤੀ ਬਣਾਉਣ ਲਈ
ਅਸੀਂ ਲਈ ਏ ਹਿਮਾਇਤ ਜੀ ਬਹਾਰ ਦੀ
ਆ ਹੁਣ ਕੱਟਣਾ ਨਈਂ ਸਮਾਂ ਜਿਹਾ ਨੀ ਸਾਰਨਾ
ਸੋਹਣੀ ਜ਼ਿੰਦਗੀ ਨੂੰ ਐਦਾ ਨਈਂ ਗੁਜ਼ਾਰਨਾ
ਸਾਡੇ ਖੁਸ਼ੀਆਂ ਨੂੰ ਲੁਕ-ਛੁਪ ਭੇਜ ਕੇ
ਆ ਉਦਾਸੀਆਂ ਨੂੰ ਵੇਖੀ ਕਿੱਧਾਂ ਚਾਰਨਾ
ਹੋ ਅਸੀਂ ਛੱਡਤਾ ਏ ਜਿੱਤਣਾ ਤੇ ਹਾਰਨਾ
ਤੇ ਫ਼ਜ਼ੂਲ ਵਿੱਚ ਸੋਚਣਾ ਵਿਚਾਰਨਾ
ਮੁੜ ਲੈ ਲਿਆਂ ਨੇ ਖੁਦ ਮੁਖਤਿਆਰੀਆਂ
ਜਿੱਥੇ ਚਿੱਤ ਕਰੂ ਓਥੇ ਦਿਲ ਵਾਰਨਾ
ਇਕ ਨਵੀਂ ਜਿਹੀ ਸਿੱਖੀ ਤਰਕੀਬ ਹੈ
ਇਹੀ ਜੀਉਣ ਦੀ ਅਸਲ ਤਹਜ਼ੀਬ ਹੈ
ਇਹਨੇ ਬਦਿਆਂ ਦੇ ਨਾਲੋਂ ਨਾਤਾ ਤੋੜਿਆ
ਇਹੋ ਨੇਕੀਆਂ ਦੇ ਬਹੁਤ ਹੀ ਕਰੀਬ ਹੈ
ਹੋ ਕਦੀ ਡੋਬੀਏ ਨਾ ਜੇ ਨਾ ਹੋਵੇ ਤਾਰਨਾ
ਫਿਰ ਸਾੜਨਾ ਵੀ ਕਿਉਂ ਜੇ ਨਹੀਂਓ ਠਾਰਨਾ
ਜੇ ਚੜ੍ਹਾਉਣਾ ਨਹੀਂ ਤਾਂ ਕਾਸਤੋਂ ਉਤਾਰਨਾ
ਜੇ ਸਲਾਹੁਣਾ ਨਹੀਂ ਤਾਂ ਕਾਹਤੋਂ ਫਿਟਕਾਰਨਾ
ਹੋ ਅਸੀਂ ਛੱਡਤਾ ਏ ਜਿੱਤਣਾ ਤੇ ਹਾਰਨਾ
ਤੇ ਫ਼ਜ਼ੂਲ ਵਿੱਚ ਸੋਚਣਾ ਵਿਚਾਰਨਾ
ਮੁੜ ਲੈ ਲਿਆਂ ਨੇ ਖੁਦ ਮੁਖਤਿਆਰੀਆਂ
ਜਿੱਥੇ ਚਿੱਤ ਕਰੂ ਓਥੇ ਦਿਲ ਵਾਰਨਾ
ਏਹੋ ਆਦਤਾਂ ਅਜਬ ਤੇ ਅਵੱਲੀਆਂ
ਸਿੱਖ ਲਿਆਂ ਫਨਕਾਰੀਆਂ ਸਵੱਲੀਆਂ
ਸ਼ਾਇਦ ਜ਼ਿੰਦਗੀ ਨੂੰ ਇਸੇ ਦੀ ਉਡੀਕ ਸੀ
ਹੁਣ ਹੋਈਆਂ ਸਰਤਾਜ਼ ਨੂੰ ਤਸੱਲੀਆਂ
ਓ ਹੁਣ ਲਫ਼ਜ਼ਾਂ ਨੂੰ ਨਿੱਝ ਲਾ ਨਿਹਾਰਲਾ
ਜਜ਼ਬੇ ਦੇ ਸਫ਼ਿਆਂ ਨੂੰ ਨਈਂ ਖਿਲਾਰਨਾ
ਇਹਨੇ ਇਹੀ ਇਖ਼ਲਾਕ ਆਪਣਾ ਲਿਆ
ਛੱਡੋ ਛੱਡੋ ਜੀ ਜ਼ਮੀਰ ਕਾਹਤੋਂ ਮਾਰਨਾ
ਹੋ ਅਸੀਂ ਛੱਡਤਾ ਏ ਜਿੱਤਣਾ ਤੇ ਹਾਰਨਾ
ਤੇ ਫ਼ਜ਼ੂਲ ਵਿੱਚ ਸੋਚਣਾ ਵਿਚਾਰਨਾ
ਮੁੜ ਲੈ ਲਿਆਂ ਨੇ ਖੁਦ ਮੁਖਤਿਆਰੀਆਂ
ਜਿੱਥੇ ਚਿੱਤ ਕਰੂ ਓਥੇ ਦਿਲ ਵਾਰਨਾ
You May Also Like
» Khush Bandeya Nu [Satinder Sartaaj] » 19 Ton 21 [Satinder Sartaaj] » Mehnat Chaddni Nai [Satinder Sartaaj]FAQs for Khud Mukhtarian
Who is singer of Khud Mukhtarian song ?
Singer of Satinder Sartaaj.
Who is writer of Khud Mukhtarian song ?
Satinder Sartaaj wrote this Song.
Which label release Khud Mukhtarian song ?
Khud Mukhtarian is released under the label of Firdaus Production.
Whats the playtime (duration) of Khud Mukhtarian song ?
Playtime of song Khud Mukhtarian is 05:05 minute.
How can I download Khud Mukhtarian song ?
You can download Khud Mukhtarian song via click above download links.