Yaad Rahengi Hustinder Mp3 Song Download
Get This Song
Play Online
Share This Song
Yaad Rahengi Song Lyrics
ਹਾਏ ਰੋਈਆ ਦੇ ਵਿੱਚ ਅੱਕ ਦੇ ਵਾਗੂੰ
ਨਾਨਕਿਆ ਦੀ ਸ਼ੱਕ ਦੇ ਵਾਗੂੰ
ਜਾਂ ਕਿਸੇ ਲੋਕ ਤੱਥ ਦੇ ਵਾਗੂੰ
ਯਾਦ ਰਹੇਗੀ
ਨੀ ਹਾਏ ਕਿਸਾਨਾ ਦੇ ਹੱਕ ਦੇ ਵਾਗੂੰ
ਬਾਬੇਆ ਦੀ ਸੱਥ ਦੇ ਵਾਗੂੰ
ਚੋਂਦੀ ਹੋਈ ਛੱਤ ਦੇ ਵਾਗੂੰ ਯਾਦ ਰਹੇਗੀ
ਤੇਰੀ ਦੀਦ ਰਿਜਕ ਦੇ ਵਰਗੀ ਸੀ
ਭੁੱਖ ਮਰੀ ਦੇ ਹੁਣ ਹਾਲਾਤ ਹੋਏ
ਤੇਰੇ ਬਾਦ ਮਿਲੀ ਨਾ ਦਿਲ ਨੂੰ ਨੀ
ਬੜੇ ਸ਼ਾਂਤੀ ਲਈ ਕਰੇ ਜਾਪ ਹੋਏ
ਪੈਸੇ ਟਕੇ ਦੀ ਅੋਖ ਦੇ ਵਾਗੂੰ
ਗੱਬਰੂ ਪੁੱਤ ਦੀ ਮੋਤ ਦੇ ਵਾਗੂੰ
ਧੀ ਜੰਮਨ ਦੇ ਖੌਫ ਦੇ ਵਾਗੂੰ ਯਾਦ ਰਹੇਗੀ
ਹਾਏ ਸੂਰਮਿਆਂ ਦੀ ਸਾਖੀ ਵਾਗੂੰ
ਪਿਓ ਦੀ ਆਖਰੀ ਆਖੀ ਵਾਗੂੰ
ਹਾਏ ਹੱਥ ਤੇ ਵੱਜੀ ਦਾਤੀ ਵਾਗੂੰ ਯਾਦ ਰਹੇਗੀ
ਹਾਏ ਏਨਾ ਚਾਅ ਹੁੰਦਾ ਮੁਲਾਕਾਤ ਦਾ ਸੀ
ਜਿਓ ਹਾੜੀ ਦੀ ਵਾਡੀ ਦਾ
ਤੇਰਾ ਰੁਸਨਾ ਹੁੰਦਾ ਪੱਕਾ ਸੀ
ਜਿਵੇ ਤੇਲ ਚੋਣਾ ਕਿਸੇ ਲਾਗੀ ਦਾ
ਹਾਏ ਰਾਝੇ ਨੂੰ ਝੰਗ ਦੇ ਵਾਗੂੰ
ਜਿੱਥੇ ਮਿਰਜਾ ਵੱਡਿਆ ਜੰਡ ਦੇ ਵਾਗੂੰ
ਲੇਲਾ ਦੇ ਕਾਲੇ ਰੰਗ ਦੇ ਵਾਗੂੰ ਯਾਦ ਰਹੇਗੀ
ਹਾਏ ਸਿਰ ਕਰਜੇ ਦੀ ਪੰਡ ਦੇ ਵਾਗੂੰ
ਸੰਤਾਲੀ ਦੀ ਵੰਡ ਦੇ ਵਾਗੂੰ
ਹਾਏ ਮੁੰਦਕੀ ਦੀ ਜੰਗ ਦੇ ਵਾਗੂੰ ਯਾਦ ਰਹੇਗੀ
ਹਾਏ ਸਾਕ ਲਿਆਈ ਸਕੀਰੀ ਚੋ
ਸੀ ਚਾਲ ਤੇਰੀ ਪਰਜਾਈ ਦੀ
ਸਵਾ ਮਹੀਨਾ ਹੋ ਗਿਆ ਨੀ
ਹੋਗੀ ਰਸਮ ਚੂੜਾ ਵਧਾਈ ਦੀ
ਹੰਸਾ ਵਰਗਾ ਹੁਸਨ ਸੀ ਤੇਰਾ
ਝੋਲੀ ਪੈ ਗਿਆ ਗੈਰਾ ਦੀ
ਤੂੰ ਸਿਰ ਤੋ ਸੁੱਟਦੀ ਚੋਲ ਰੋਈ
ਮੈਂ ਮਿੱਟੀ ਚੱਕ ਤੇਰੇ ਪੈਰਾ ਦੀ
ਹਾਏ ਨੋਜਵਾਨ ਦੀ ਗੱਦੀ ਦੇ ਵਾਗੂੰ
ਖੇਤ ਚ ਲੱਗੀ ਮੰਡੀ ਦੇ ਵਾਗੂੰ
ਕਿਸੇ ਆਸ਼ਕ ਦੀ ਕੱਡੀ ਦੇ ਵਾਗੂੰ ਯਾਦ ਰਹੇਗੀ
ਨੀਲੀ ਛੱਤ ਆਲੇ ਦੇ ਭਾਣੇ ਵਾਗੂੰ
ਅਨਵੰਡੇ ਮੁਲਕ ਪੁਰਾਣੇ ਵਾਗੂੰ
ਜਾ ਬਲਕਾਰ ਦੇ ਗਾਣੇ ਵਾਗੂੰ ਯਾਦ ਰਹੇਗੀ
ਹਾਏ ਦਿਲ ਮਰਗੇ ਚਾਅ ਦੇ ਵਾਗੂੰ
ਜਾ ਮਹਿਬੂਬ ਦੇ ਨਾਅ ਦੇ ਵਾਗੂੰ
ਆਖਰੀ ਨਿਕਲੇ ਸਾਹ ਦੇ ਵਾਗੂੰ ਯਾਦ ਰਹੇਗੀ
You May Also Like
» Athru Te Akhan [Hustinder] » Punjab Wal Nu [Hustinder] » Waqt [Hustinder] » Vail Purane [Hustinder, Jasmeen Akhtar ]FAQs for Yaad Rahengi
Who is singer of Yaad Rahengi song ?
Singer of Hustinder.
Who is writer of Yaad Rahengi song ?
Balkar wrote this Song.
Who is the music director of Yaad Rahengi song ?
Yaad Rahengi is Tuned by Arsh Poohla.
Which label release Yaad Rahengi song ?
Yaad Rahengi is released under the label of Tdot Records.
Whats the playtime (duration) of Yaad Rahengi song ?
Playtime of song Yaad Rahengi is 03:53 minute.
How can I download Yaad Rahengi song ?
You can download Yaad Rahengi song via click above download links.