Lorh Hai Tan Dasseyo Satinder Sartaaj Mp3 Song Download
Get This Song
Play Online
Share This Song
Lorh Hai Tan Dasseyo Song Lyrics
ਓ ਸਰਤਾਜ ਕਿੱਸਾ ਜੋੜਦੇ ਪ੍ਰੀਤ ਦਾ
ਰੂਹ ਦੀ ਰੀਤ ਦਾ ਦਿਲਾਂ ਦੇ ਮਾਹੀ ਮੀਤ ਦਾ
ਪੈਗੀ ਅੱਥਰੇ ਖਿਆਲਾਂ ਨਾਲ ਦੋਸਤੀ
ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ
ਸਾਨੂੰ ਸਿਰਾ ਨੀ ਥਿਆਉਂਦਾ ਸੁੱਚੇ ਗੀਤ ਦਾ
ਚਾਅ ਤਾਂ ਵੱਡੇ ਅਤੇ ਵਾਕ ਨਿੱਕੇ-ਨਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਸਭ ਮਿਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਇਹ ਅਵੱਲੀਆਂ ਨੇ ਸਾਂਝਾਂ ਤੇ ਸਕੀਰੀਆਂ
ਪਾਈਆਂ ਗਲੇ ਚ ਗੁਲਾਬੀ ਨੇ ਜ਼ੰਜੀਰੀਆਂ
ਸਾਡੇ ਨੈਣਾਂ ਵਿੱਚ ਆਸ਼ਕੀ ਦੀ ਤਾਲ ਹੈ
ਤਾਹੀਂਓਂ ਨੱਚਣੇ ਨੂੰ ਕਹਿੰਦੀਆਂ ਫ਼ਕੀਰੀਆਂ
ਇਹ ਅਵੱਲੀਆਂ ਨੇ ਸਾਂਝਾਂ ਤੇ ਸਕੀਰੀਆਂ
ਪਾਈਆਂ ਗਲੇ ਚ ਗੁਲਾਬੀ ਨੇ ਜ਼ੰਜੀਰੀਆਂ
ਸਾਡੇ ਨੈਣਾਂ ਵਿੱਚ ਆਸ਼ਕੀ ਦੀ ਤਾਲ ਹੈ
ਤਾਹੀਂਓਂ ਨੱਚਣੇ ਨੂੰ ਕਹਿੰਦੀਆਂ ਫ਼ਕੀਰੀਆਂ
ਅੱਜ ਪੱਲੇ ਪਾਈਆਂ ਅਸਲੀ ਅਮੀਰੀਆਂ
ਸਾਡੀ ਜੇਬ ਚ ਮੁਹੱਬਤਾਂ ਦੇ ਸਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਆ ਹਾਂ
ਸਾਨੂੰ ਅੱਜ-ਕੱਲ੍ਹ ਸ਼ੀਸ਼ਾ ਬੜਾ ਛੇੜਦਾ
ਨਾਲੇ ਛੇਤੀ ਗੱਲ-ਬਾਤ ਨੀ ਨਿਵੇੜਦਾ
ਕਰੇ ਨੈਣ ਜੇ ਮਿਲਾਕੇ ਗੁਸਤਾਖੀਆਂ
ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ
ਆ ਆ ਆ ਆ ਆ ਆ ਆ ਆ ਆ
ਸਾਨੂੰ ਅੱਜ-ਕੱਲ੍ਹ ਸ਼ੀਸ਼ਾ ਬੜਾ ਛੇੜਦਾ
ਨਾਲੇ ਛੇਤੀ ਗੱਲ-ਬਾਤ ਨੀ ਨਿਵੇੜਦਾ
ਕਰੇ ਨੈਣ ਜੇ ਮਿਲਾਕੇ ਗੁਸਤਾਖੀਆਂ
ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ
ਇਹ ਤਾਂ ਖੁਆਇਸ਼ਾਂ ਦੇ ਬੂਹੇ ਵੀ ਨੀ ਭੇੜਦਾ
ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਸਭ ਮਿਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਹਵਾ ਚਾਸ਼ਨੀ ਮਿਲਾਕੇ ਦਿੰਦੀ ਚਿੱਠੀਆਂ
ਬੜੇ ਔਖੇ ਹੋਕੇ ਚਾਵਾਂ ਨੇ ਨਜਿੱਠੀਆਂ
ਸੱਚੀਂ ਮਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ
ਗੁਨ ਸ਼ਹਿਦ ਗੁਲਕੰਦ ਨਾਲੋਂ ਮਿੱਠੀਆਂ
ਸ਼ਾਮ ਚਾਸ਼ਨੀ ਮਿਲਾਕੇ ਦਿੰਦੀ ਚਿੱਠੀਆਂ
ਬੜੇ ਔਖੇ ਹੋਕੇ ਚਾਵਾਂ ਨੇ ਨਜਿੱਠੀਆਂ
ਸੱਚੀਂ ਮਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ
ਗੁਨ ਸ਼ਹਿਦ ਗੁਲਕੰਦ ਨਾਲੋਂ ਮਿੱਠੀਆਂ
ਪਹਿਲਾਂ ਕਦੇ ਨੀ ਸੀ ਇਹੋ ਚੀਜ਼ਾਂ ਡਿੱਠੀਆਂ
ਇਹ ਪਿਆਰ ਦੇ ਅੱਗੇ ਤਾਂ ਸਭ ਫਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਅਸਾਂ ਤਾਂ ਮਿਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਵੈਸੇ ਇੱਕ ਗੱਲ ਸੁਣੀਂ ਮੇਰੇ ਹਾਣੀਆਂ
ਅਸੀਂ ਕਹੀਆਂ ਵੀ ਤੇ ਕਹੀਆਂ ਨਹੀਂਓ ਜਾਣੀਆਂ
ਚੱਲ ਰੂਹਾਂ ਚ ਮੁਕਾਈਏ ਇਹਦੀ ਮਹਿਕ ਨੂੰ
ਲੁਕ ਵੇਖਦੀਆਂ ਪਰੀਆਂ ਤੇ ਰਾਣੀਆਂ
ਵੈਸੇ ਇੱਕ ਗੱਲ ਸੁਣੀਂ ਮੇਰੇ ਹਾਣੀਆਂ
ਅਸੀਂ ਕਹੀਆਂ ਵੀ ਤੇ ਕਹੀਆਂ ਨਹੀਂਓ ਜਾਣੀਆਂ
ਚੱਲ ਰੂਹਾਂ ਚ ਮੁਕਾਈਏ ਇਹਦੀ ਮਹਿਕ ਨੂੰ
ਲੁਕ ਵੇਖਦੀਆਂ ਪਰੀਆਂ ਤੇ ਰਾਣੀਆਂ
ਅਸੀਂ ਆਪੇ ਨੂੰ ਨੀ ਨਜ਼ਰਾਂ ਲਵਾਣੀਆਂ
ਤਾਹੀਂ ਲਾਏ ਕਾਲੇ ਕੱਜਲੇ ਦੇ ਟਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਓਏ ਮੈਂ ਤੇ ਸੱਜਣ ਇੱਕੋ ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਸਾਰੇ ਮਿਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ ਹਾਏ
ਸਭ ਮਿਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਓਏ ਮੈਂ ਤੇ ਸੱਜਣ ਇੱਕੋ ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਦੱਸੋ ਜੀ ਹੁਣ ਕੀ ਲਿਖੀਏ
ਦੱਸੋ ਜੀ ਹੁਣ ਕੀ ਲਿਖੀਏ
You May Also Like
» Savera Hoya Ee Ni [Satinder Sartaaj] » Zara Pichhey Ho Ke [Satinder Sartaaj] » Vekh Rihan [Satinder Sartaaj] » Satt Kavitavan [Satinder Sartaaj] » Dil Di Haalat [Satinder Sartaaj] » Main Duniyavi Banda [Satinder Sartaaj] » Punjabi Poetry (Satt Kavitava'n) [Satinder Sartaaj]FAQs for Lorh Hai Tan Dasseyo
Who is singer of Lorh Hai Tan Dasseyo song ?
Singer of Satinder Sartaaj.
Who is writer of Lorh Hai Tan Dasseyo song ?
Satinder Sartaaj wrote this Song.
Who is the music director of Lorh Hai Tan Dasseyo song ?
Lorh Hai Tan Dasseyo is Tuned by Satinder Sartaaj.
Which label release Lorh Hai Tan Dasseyo song ?
Lorh Hai Tan Dasseyo is released under the label of Firdaus Production.
Whats the playtime (duration) of Lorh Hai Tan Dasseyo song ?
Playtime of song Lorh Hai Tan Dasseyo is 05:21 minute.
How can I download Lorh Hai Tan Dasseyo song ?
You can download Lorh Hai Tan Dasseyo song via click above download links.