Punjab Bare Hustinder Mp3 Song Download
Get This Song
Play Online
Share This Song
Punjab Bare Song Lyrics
ਹਾਏ ਅੱਖ ਵਿਚ ਪਏ ਹੋਏ ਵਾਲ ਵਾਂਗੂ ਲੱਗੀ
ਗੱਲ ਕਹੀ ਸੀ ਕਿਸੇ ਨੇ ਮੇਰੇ ਗਾਲ ਵਾਂਗੂ ਵੱਜੀ
ਕਹਿੰਦਾ ਹੁੰਦੀ ਹੋਣੀ ਕਦੇ ਅੱਜ ਕੱਲ੍ਹ ਤਾਂ ਨੀ ਰਹਿ ਗਈ
ਹਾਏ ਪੰਜਾਬ ਵਿਚ ਪੰਜਾਬ ਵਾਲੀ ਗੱਲ ਤਾਂ ਨੀ ਰਹਿ ਗਈ
ਹਾਏ ਜੋੜ ਨਹੀਂ ਘਟਾਓ ਦੇ
ਜੋੜ ਨਹੀਂ ਘਟਾਓ ਦੇ ਹਿਸਾਬ ਬਾਰੇ ਸੋਚਿਓ
ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
ਓ ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
ਹਾਏ ਨਿੱਕੀ ਨਹੀਂ ਬਿਮਾਰੀ ਹੁਣ ਖ਼ਾਸ ਲੱਗੀ ਪਈ ਐ
ਝੋਰਿਆਂ 'ਚ ਚਾਚੀ ਜੋ ਉਦਾਸ ਦੱਬੀ ਪਈ ਐ
ਨਿਆਈਂ ਵਾਲੀ ਕਿੱਕਰ ਨੂੰ ਫੁੱਲ ਨਹੀਂ ਸੀ ਲੱਗੇ
ਸਾਡੇ ਚਾਚੇ ਜੱਗਰ ਦੀ ਲਾਸ਼ ਲੱਗੀ ਪਈ ਐ
ਕੋਈ ਤਾਂ ਸੁਲੱਖਣਾ ਪਿਆਓ ਬੁੱਕ ਭਰ ਕੇ
ਪਾਣੀਆਂ ਨੂੰ ਸੋਹਣਿਓ ਪਿਆਸ ਲੱਗੀ ਪਈ ਐ
ਹਾਏ ਜੰਮਿਆ ਨੂੰ ਦੇਣਾ ਕੀ
ਜੰਮਿਆ ਨੂੰ ਦੇਣਾ ਕੀ ਜਵਾਬ ਬਾਰੇ ਸੋਚਿਓ
ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
ਓ ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
ਹਾਏ ਇਕ ਸਾਡੀ ਕੌਮ ਦੀ ਤ੍ਰਾਸਦੀ ਮਹਾਨ ਏ
ਤੁਰ ਗਿਆ ਪਿੱਛੋਂ ਸਾਨੂੰ ਆਉਂਦੀ ਐ ਪਹਿਚਾਣ ਏ
ਅੰਨ੍ਹੇ ਬੋਲੇ ਹੋ ਗਏ ਕਾਹਤੋਂ ਤਖ਼ਤਾਂ 'ਤੇ ਬਹਿ ਕੇ
ਹੱਦਾਂ 'ਤੇ ਜਵਾਨ ਸਾਡੇ ਹੱਦਾਂ 'ਤੇ ਕਿਸਾਨ ਏ
ਹਾਏ ਬਚੂ ਕੀ ਜਵਾਕ ਜਿਹਨੂੰ ਮਾਂ ਜ਼ਹਿਰ ਦੇਵੇ
ਓ ਭੋਲੇ ਤੂੰ ਪੰਜਾਬ ਤੇਰੇ ਰਾਖੇ ਬੇਈਮਾਨ ਏ
ਹਾਏ ਦੁੱਧ ਨਾਲੋਂ ਮਹਿੰਗੀ ਕਿਉਂ
ਦੁੱਧ ਨਾਲੋਂ ਮਹਿੰਗੀ ਕਿਉਂ ਸ਼ਰਾਬ ਬਾਰੇ ਸੋਚਿਓ
ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
ਓ ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
ਹਾਏ ਰਾਜ ਵੀ ਗਵਾ ਲਿਆ ਤੇ ਭਾਗ ਵੀ ਗਵਾ ਲਏ
ਚੰਨ ਵੀ ਨਹੀਂ ਹੋਏ ਅਸੀਂ ਦਾਗ਼ ਵੀ ਲਵਾ ਲਏ
ਵੇਚ ਦਈਏ ਅੱਖਾਂ ਆਹੀ ਦੇਖਣਾ ਸੀ ਬਾਕੀ
ਸੂਚੇ ਤੇਰੇ ਘਰਾਂ 'ਚੋਂ ਗ੍ਰੰਥ ਪੜ੍ਹਵਾ ਲਏ
ਅੱਗੇ ਹੋਕੇ ਕੌਮ ਦੀ ਗਵਾਹੀ ਕੌਣ ਕਰੇ
ਹਾਏ ਕਰਦੇ ਸੀ ਜਿਹੜੇ ਅਸੀਂ ਹੀਰੇ ਮਰਵਾ ਲਏ
ਓ ਦੱਸਣ ਕੀ ਆਈ ਸੀ
ਦੱਸਣ ਕੀ ਆਈ ਸੀ ਰਬਾਬ ਬਾਰੇ ਸੋਚਿਓ
ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
ਓ ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
ਲੋਕਾਂ ਨਾਲ ਖੜ੍ਹੇ ਸਰਕਾਰਾਂ 'ਚ ਨੀ ਬੈਠਦੇ
ਮਰਜਾਂਗੇ 'ਡੀਨ' ਦਰਬਾਰਾਂ 'ਚ ਨੀ ਬੈਠਦੇ
ਖਾਣਾ ਵੀ ਪੰਜਾਬ ਦਾ ਤੇ ਖਾਣਾ ਵੀ ਪੰਜਾਬ ਨੂੰ
ਜਾਣਾ ਐ ਪੰਜਾਬ 'ਚੋਂ ਤੇ ਜਾਣਾ ਨਈ ਪੰਜਾਬ ਨੂੰ
ਹੋ ਦਿੱਲੀ ਹੱਥ ਆ ਗਈਆਂ ਜੋ ਚਾਬੀਆਂ ਤੋਂ ਖ਼ਤਰਾ
ਬਾਹਲਾ ਤਾਂ ਪੰਜਾਬ ਨੂੰ ਪੰਜਾਬੀਆਂ ਤੋਂ ਖ਼ਤਰਾ
ਓ ਸਿਰਾਂ 'ਤੇ ਬਿਠਾਏ ਉਹ ਥੱਲੇ ਵੜ ਜਾਂਦੇ ਨੇ
ਦਿੱਲੀ ਨਾਲ ਬੈਠਦੇ ਤੇ ਦੱਲੇ ਬਣ ਜਾਂਦੇ ਨੇ
ਇਹਨਾਂ ਨੇ ਤਾਂ ਭਗਤ ਸਰਾਭੇ ਚੱਕ ਦੇਣੇ ਸੀ
ਲਾਕੇ U.a.p.a. ਜੇਲ੍ਹਾਂ ਵਿਚ ਧੱਕ ਦੇਣੇ ਸੀ
ਸ਼ਹੀਦਾਂ ਨੇ ਜੋ ਦੇਖੇ ਸੀ
ਸ਼ਹੀਦਾਂ ਨੇ ਜੋ ਦੇਖੇ ਸੀ ਖ਼ੁਆਬ ਬਾਰੇ ਸੋਚਿਓ
ਸੋਚਣਾ ਜੇ ਹੋਇਆ
ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
You May Also Like
» Main Ni Auna [Sakshi Ratti] » Haal Chal [Tippu Sultan] » WAR [Nirvair Pannu] » Mitran Di Life [Joti Dhillon] » Vyah [Angrej Ali] » Das Raniye [Nav Dolorain] » Fire [Surjit Bhullar,Sargi Maan] » Fashion Queen [Afsar]FAQs for Punjab Bare
Who is singer of Punjab Bare song ?
Singer of Hustinder.
Who is writer of Punjab Bare song ?
Dean Warring wrote this Song.
Who is the music director of Punjab Bare song ?
Punjab Bare is Tuned by Black Virus.
Which label release Punjab Bare song ?
Punjab Bare is released under the label of Tdot Records.
Whats the playtime (duration) of Punjab Bare song ?
Playtime of song Punjab Bare is 05:10 minute.
How can I download Punjab Bare song ?
You can download Punjab Bare song via click above download links.