Multan Tiger Mp3 Song Download
Get This Song
Play Online
Share This Song
Multan Song Lyrics
Oh My God It's Beatcop Music
ਹੋ ਚੁੰਨੀ ਤੇ ਕੜਾਈ ਠੱਪਾ ਮੁਗਲਾਂ ਦੇ ਰਾਜ ਦਾ
ਅੱਖਾਂ ਚੋ ਪੜ੍ਹਾਉਂਦੀ ਕੁੜੀ ਕਿਸ्सा ਮੁਮਤਾਜ ਦਾ
ਮੁੜ ਕੇ ਕੀ ਝਾਂਕੀ ਲੱਗੇ ਰੱਬ ਜਿਵੇਂ ਚਾਕਦਾ
ਨਜਰਾਂ ਦੀ ਈਦ ਹੋ ਗਈ ਵੇਦਾਂ ਸੀ ਨਮਾਜ਼ ਦਾ
ਓਏ ਹੁਸਨਾ ਦਾ ਹੜ ਅੱਖ ਤੱਕਣੇ ਤੋਂ ਰੁੱਕੇ ਨਾ
ਗੱਬਰੂ ਕਮਾਧ ਜੱਟਾਂ ਅੱਖਾਂ ਓਹਲੇ ਲੁੱਕੇ ਨਾ
ਓਏ ਮੈਥੋਂ ਵੀ ਨੀ ਨੀਵੀਂ ਪੈਂਦੀ ਧੌਣ ਓਹਦੀ ਚੁੱਕੇ ਨਾ
ਇਸ਼ਕੇ ਦੀ ਰਾਵੀ ਕਦੇ ਨੱਕਿਆਂ ਨਾਲ ਰੁੱਕੇ ਨਾ
ਹੋ ਵਾਲ ਵਾਲ ਕੀਮਤੀ ਹੈ ਪਲਕਾਂ ਦੇ ਵਾਲ ਦਾ
ਹੋ ਗੁੱਤਾਂ ਵਿਚ ਗੁੰਦੇ ਕੁੜੀ ਤਾਮਾਂ ਜਾਮਾਂ ਕਾਲ ਦਾ
ਓਏ ਪਿੱਛੇ ਪਿੱਛੇ ਦਿਲ ਫਿਰੇ ਐਦਾਂ ਓਹਨੂੰ ਭਾਲਦਾ
ਓਏ ਜਾਣਦਾ ਐ ਕਿਆਰੇ ਵੱਲ ਪਾਣੀ ਜਿਵੇਂ ਖਾਲ ਦਾ
ਹੋ ਦੋਨੇ ਓਹਦੇ ਨੈਨ ਮੇਲ ਰਾਵੀ ਤੇ ਵਿਆਸ ਦੇ
ਸਿਰ ਉੱਤੇ ਚੁੰਨੀ ਰਹਿੰਦੀ ਇੱਜ਼ਤਾਂ ਚੋ ਪਾਸ ਦੇ
ਪਰ ਉੱਤੇ ਮਹਿਰਬਾਨ ਦੇਵ ਤੇ ਆਕਾਸ਼ ਤੇ
ਦੀਵੇਆਂ ਚ ਤੇਲ ਪਾਉਂਦੀ ਵੇਲੇ ਰਹਿਰਾਸ ਦੇ
ਹੋ ਤਾਰਾ ਮੀਰਾ ਛੱਡੇ ਕੁੜੀ ਠਕ ਠਕ ਛੱਜਦੀ
ਹੋ ਪੱਟਦੀ ਪਲਾਂਗ ਜੱਟੀ
ਓਏ ਆਸ਼ਿਕਾਂ ਦੇ ਦਿਲਾਂ ਤੇ ਇਲਾਹੀ ਬੀਨ ਵੱਜਦੀ
ਓਏ ਕੋਇਲਾਂ ਆਲੀ ਬੋਲ ਬਾਣੀ ਮਿਰਗਾ ਦੀ ਚਾਲ ਏ
ਹੋ ਰੰਗ ਦੀ ਸਲੇਟੀ ਖੱਟੀ ਕੱਕੇ ਕੱਕੇ ਵਾਲ ਏ
ਓ ਜਿਹੜਾ ਹੁੰਦਾ ਆਸ਼ਿਕਾਂ ਦਾ ਸਾਡਾ ਓਹੀ ਹਾਲ ਏ
ਹੋ ਖੁਦਾ ਦੀ ਬਣਾਈ ਹੋਈ ਚੀਜ਼ ਬਾ ਕਮਾਲ ਏ
ਖੁਦਾ ਦੀ ਬਣਾਈ ਹੋਈ ਚੀਜ਼ ਬਾ ਕਮਾਲ ਏ
ਪੀੜੀਆਂ ਤੇ ਹੂਕੇ ਧਰੇ ਚੁੱਲ੍ਹੇ ਤੋਂ ਖਜੂਰ ਆ
ਗੁੰਨੇ ਸੇ ਤਨਾਜ਼ਾ ਕੁੜੀ ਤਪਿਆ ਤੰਦੂਰ ਆ
ਓਹਦੇ ਘਰੋ ਜਹਲਮ ਦੀ ਟਾਪ ਪੈਂਦੀ ਦੂਰ ਆ
ਓਹ ਪਿੱਛਾ ਮੀਆ ਵਾਲੀ ਦਾ ਤੇ ਨਾਨਕੇ ਕਸੂਰ ਆ
ਓਹ ਜ਼ਿਲਾ ਮੁਲਤਾਨ ਓਹਦਾ ਪਿੰਡ ਮਾਹੀ ਸਿਆਲ ਏ
ਹੋ ਬਲਦਾ ਦੀ ਜੋੜੀ ਬਣੀ ਸੁੱਖੀ ਬੇਰੀ ਨਾਲ ਏ
ਹੋ ਖੱਬਲਾਂ ਦੀ ਰੁੱਗ ਮੱਠੀ ਟੋਕਿਆਂ ਦੀ ਚਾਲ ਏ
ਕਾਨਿਆਂ ਦਾ ਬਾਗਲਾ ਤੇ ਦਰਾਂ ਮੂਰੇ ਖਾਲ ਏ
ਨੀਸਰੀ ਸਰੋਂ ਚ ਡਾਲ ਅੱਲੇ ਅੱਲੇ ਤੋੜਦੀ
ਭੁਰਦੀ ਸਹੇ ਨੂੰ ਕੁੜੀ ਭੇਡਾਂ ਫਿਰੇ ਮੋੜਦੀ
ਘੋੜਿਆਂ ਦੇ ਖੁਰ ਬਣੇ ਟਾਹਣੀ ਲੈ ਕੇ ਬੋਡ ਦੀ
ਓਹ ਡੰਗਰਾਂ ਦੀ ਛੰਨ ਫਿਰੇ ਪੱਲੜਾ ਨਾਲ ਓੜ੍ਹਦੀ
ਓਏ ਹਵਾ ਕਸ਼ਮੀਰੋਂ ਆਉਂਦੀ ਚੜ੍ਹਦਾ ਸਿਆਲ ਏ
ਹੋ ਰੰਗ ਦੀ ਸਲੇਟੀ ਖੱਟੀ ਕੱਕੇ ਕੱਕੇ ਵਾਲ ਏ
ਓਹ ਜਿਹੜਾ ਹੁੰਦਾ ਆਸ਼ਿਕਾਂ ਦਾ ਸਾਡਾ ਓਹੀ ਹਾਲ ਏ
ਓਹ ਖੁਦਾ ਦੀ ਬਣਾਈ ਹੋਈ ਚੀਜ਼ ਬਾ ਕਮਾਲ ਏ
ਖੁਦਾ ਦੀ ਬਣਾਈ ਹੋਈ ਚੀਜ਼ ਬਾ ਕਮਾਲ ਏ
ਚੱਤੋਂ ਪੈਰ ਭਲਾ ਮੰਗੇ ਬਾਬੁਲ ਦੇ ਦੇਸਾਂ ਦਾ
ਸਵਰਗਾਂ ਨੂੰ ਜਾਣਦਾ ਲੱਗੇ ਚੀਰ ਓਹਦੇ ਕੇਸਾਂ ਦਾ
ਤੋਪਾਂ ਤੋਪਾਂ ਭਰੇ ਕੁੜੀ ਸੂਟਾਂ ਦੀ ਆ ਲੈਸਾਂ ਦਾ
ਸਾਦਗੀ ਚ ਗੁੰਨੀ ਮਾਣ ਪਿੰਡਾਂ ਚ ਪੈਦਾਇਸ਼ਾਂ ਦਾ
ਹੋ ਧਰਤੀ ਅਸੀਸ ਦੇਵੇ ਪੱਬ ਜਿੱਥੇ ਧਰਦੀ
ਹੋ ਘੂਰ ਤੋਂ ਬਗੈਰ ਪਲੀ ਹਸੁ ਹਸੁ ਕਰਦੀ
ਓਏ ਹਵਾ ਨਾਲ ਸਿਰੋਂ ਚੁੰਨੀ ਲਾਉਣ ਪਿੱਛੇ ਲੜਦੀ
ਸੋਹਣ ਸਿੰਘ ਸ਼ੀਤਲ ਦਾ ਸਿੱਖ ਰਾਜ ਪੜ੍ਹਦੀ
ਸੁਰਮੇ ਦਾ ਖੂਅ ਅੱਖ ਪਾਣੀ ਜਿਹੀ ਰਕਾਨ ਦੀ
ਸਗਲੇ ਚ ਚਾਂਦੀ ਗੂੰਦੀ ਡੇਰੇ ਘਾਜੀ ਖਾਣ ਦੀ
ਹੋ ਗੱਬਰੂ ਸੁਪਾਰੀ ਰੰਗਾ ਕੁੜੀ ਭੈੜ ਪਾਨ ਦੀ
ਓਹ ਯਾਰ ਮੇਰਾ ਕਹਿੰਦਾ ਵੇਖ ਜਮਾ ਹੀ ਤੇਰੇ ਹਾਂ ਦੀ
ਹੋ ਪੱਬਾਂ ਉੱਤੇ ਨੱਚੇ ਜੱਟੀ ਪੈਰਾਂ ਚ ਭੁਚਾਲ ਏ
ਹੋ ਰੰਗ ਦੀ ਸਲੇਟੀ ਖੱਟੀ ਕੱਕੇ ਕੱਕੇ ਵਾਲ ਏ
ਹੋ ਜਿਹੜਾ ਹੁੰਦਾ ਆਸ਼ਿਕਾਂ ਦਾ ਸਾਡਾ ਓਹੀ ਹਾਲ ਏ
ਖੁਦਾ ਦੀ ਬਣਾਈ ਹੋਈ ਚੀਜ਼ ਬਾ ਕਮਾਲ ਏ
ਓਹਦੇ ਚਿਹਰੇ ਉੱਤੇ ਨੂਰ ਜਿਉਂ ਸਵੇਰ ਹੁੰਦੀ ਪਿੰਡਾਂ ਦੀ
ਓਹਨੇ ਕਮਰੇ ਚ ਟੰਗੀ ਹੋਈ ਆ ਫੋਟੋ ਰਾਣੀ ਜਿੰਦਾ ਦੀ
ਮੈਂ ਵੀ ਨਲੂਏ ਦਾ ਫੈਨ ਤੇ ਓਹ ਪੱਕੀ ਪੂਰੀ ਹਿੰਡਾ ਦੀ
ਓਹਦੀ ਮੇਰੀ ਜੋੜੀ ਜਿਵੇਂ ਖੂਹਾਂ ਨਾਲ ਪਿੰਡਾਂ ਦੀ
ਅੱਧ ਅੰਸੂ ਵਿਚ ਜੰਮੀ ਜੱਟੀ ਫੱਗਣ ਦੀ ਬਹਿਨ ਏ
ਮੈਂ ਜੱਟ ਅਲਬੇਲਾ ਤੇ ਓਹ ਰੌਣਕੀ ਸ਼ੁਦੈਨ ਏ
ਮੁੰਡਾ ਕੰਨੀ ਦਾ ਸਫ਼ੈਦਾ ਕੁੜੀ ਛਤਰੀ ਬਘੈਨ ਏ
ਪਿੰਡ ਸਤਲੁਜ ਕੰਡੇ ਜੰਗ ਢਿੱਲੋਂ ਦਾ ਪੁੜੈਣ ਏ
ਜਿੰਨੀ ਬਾਕੀ ਜ਼ਿੰਦਗੀ ਬਿਤਾਉਣੀ ਤੇਰੇ ਨਾਲ ਏ
ਰੰਗ ਦੀ ਸਲੇਟੀ ਖੱਟੀ ਕੱਕੇ ਕੱਕੇ ਵਾਲ ਏ
ਓਹ ਖੁਦਾ ਦੀ ਬਣਾਈ ਹੋਈ ਚੀਜ਼ ਬਾ ਕਮਾਲ ਏ
ਜਿਹੜਾ ਹੁੰਦਾ ਆਸ਼ਿਕਾਂ ਦਾ ਸਾਡਾ ਓਹੀ ਹਾਲ ਏ
You May Also Like
» Mehfil [Tippu Sultan] » Att Yaar [Honey Sidhu] » Little Lies [Tiger Halwara] » Duty [Satkar Sandhu] » Parshawan [Kanwar Grewal] » Meri Pyari Dadi [Jaanu Shahkoti] » Faggan [Nimrat Khaira] » Coffee [Raka]FAQs for Multan
Who is singer of Multan song ?
Singer of Tiger.
Who is writer of Multan song ?
Jang Dhillon wrote this Song.
Who is the music director of Multan song ?
Multan is Tuned by Beatcop.
Which label release Multan song ?
Multan is released under the label of Leaf Records.
Whats the playtime (duration) of Multan song ?
Playtime of song Multan is 05:26 minute.
How can I download Multan song ?
You can download Multan song via click above download links.