Je Main Kahan Satinder Sartaaj Mp3 Song Download
Get This Song
Play Online
Share This Song
Je Main Kahan Song Lyrics
ਜੇ ਮੈਂ ਕਹਾਂ ਕਿ ਤੂੰ ਧੜਕਣ ਹੈਂ ਮੇਰੀ
ਮੈਂ ਬੱਚਦਾ ਨਾ ਜੇ ਤੂੰ ਜ਼ਰਾ ਲਾਈ ਦੇਰੀ
ਤਾਂ ਫਿਰ ਕੀ ਤੂੰ ਹੀਰੇ ਨੀ ਮੇਰੇ ਕਹੇ 'ਤੇ
ਹਵਾਵਾਂ ਤੋਂ ਪਹਿਲਾਂ ਆ ਜਾਇਆ ਕਰੇਂਗੀ?
ਕੀਤੇ ਜੋ ਵਾਧੇ ਨੀ ਇੱਕ ਤਾਂ ਨਿਭਾਦੇ
ਬੇਸ਼ੱਕ ਅਸਾਂ ਨੂੰ ਕੋਈ ਵੀ ਸਜ਼ਾ ਦੇ
ਪਰ ਜੇ ਤੂੰ ਫਿਰ ਵੀ ਨਾ ਆਈ ਤਾਂ ਦੁਨੀਆਂ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ
ਜੇ ਮੈਂ ਕਹਾਂ ਕਿ ਤੂੰ ਧੜਕਣ ਹੈਂ ਮੇਰੀ
ਮੈਂ ਬੱਚਦਾ ਨਾ ਜੇ ਤੂੰ ਜ਼ਰਾ ਲਾਈ ਦੇਰੀ
ਤਾਂ ਫਿਰ ਕੀ ਤੂੰ ਪਰੀਏ ਨੀ ਮੇਰੇ ਕਹੇ 'ਤੇ
ਹਵਾਵਾਂ ਤੋਂ ਪਹਿਲਾਂ ਆ ਜਾਇਆ ਕਰੇਂਗੀ?
ਕੀਤੇ ਜੋ ਵਾਧੇ, ਇੱਕ ਤਾਂ ਨਿਭਾਦੇ
ਬੇਸ਼ੱਕ ਅਸਾਂ ਨੂੰ ਕੋਈ ਵੀ ਸਜ਼ਾ ਦੇ
ਪਰ ਜੇ ਤੂੰ ਫਿਰ ਵੀ ਨਾ ਆਈ ਤਾਂ ਦੁਨੀਆਂ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ
ਵਸਲਾਂ ਦੇ ਪਿਆਸੇ, ਅਜ਼ਲ ਤੋਂ ਉਦਾਸੇ, ਅਸੀਂ ਫੜ੍ਹ ਕੇ ਕਾਸੇ ਖੜ੍ਹੇ ਆਂ
ਵਸਲਾਂ ਦੇ ਪਿਆਸੇ, ਅਜ਼ਲ ਤੋਂ ਉਦਾਸੇ, ਅਸੀਂ ਫੜ੍ਹ ਕੇ ਕਾਸੇ ਖੜ੍ਹੇ ਆਂ
ਅਸੀਂ ਆਂ ਓਹ ਪਾਣੀ ਜੋ ਪੱਛਮ ਦੇ ਵੱਲੋਂ ਪੂਰਬ ਦੇ ਪਾਸੇ ਚੜ੍ਹੇ ਆਂ
ਹਾਏ, ਅਸੀਂ ਆਂ ਓਹ ਪਾਣੀ ਜੋ ਪੱਛਮ ਦੇ ਵੱਲੋਂ ਪੂਰਬ ਦੇ ਪਾਸੇ ਚੜ੍ਹੇ ਆਂ
ਮਹੀਵਾਲ ਬਣਕੇ ਜੇ ਮੈਂ ਪੱਟ ਚੀਰਾਂ
ਤੂੰ ਦੱਸ ਤਰ ਕੇ ਕੱਚਿਆਂ 'ਤੇ ਆਇਆ ਕਰੇਂਗੀ?
ਪਰ ਜੇ ਤੂੰ ਫਿਰ ਵੀ ਨਾ ਆਈ ਤਾਂ ਦੁਨੀਆਂ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ
ਬਣਿਆਂ ਬੇਚਾਰਾ ਨੀ ਸਰਗੀ ਦਾ ਤਾਰਾ, ਮੇਰਾ ਸਹਾਰਾ ਕੋਈ ਨਾ
ਬਣਿਆਂ ਬੇਚਾਰਾ ਏਹ ਸਰਗੀ ਦਾ ਤਾਰਾ, ਮੇਰਾ ਸਹਾਰਾ ਕੋਈ ਨਾ
ਭਵਰਾ ਤਾਂ ਡੁੱਲ੍ਹਿਆ ਨੀ ਰਾਹਾਂ 'ਚ ਰੁਲਿਆ, ਕੋਈ ਵੀ ਤਿੱਤਲੀ ਰੋਈ ਨਾ
ਹਾਏ, ਭਵਰਾ ਤਾਂ ਡੁੱਲ੍ਹਿਆ ਨੀ ਰਾਹਾਂ 'ਚ ਰੁਲਿਆ ਕੋਈ ਵੀ ਤਿੱਤਲੀ ਰੋਈ ਨਾ
ਜੇਕਰ ਮੈਂ ਯਾਦਾਂ 'ਚ ਥੱਕਿਆ ਸੌ ਜਾਵਾਂ
ਕਿਰਨ ਬਣ ਕੇ ਮੈਨੂੰ ਜਗਾਇਆ ਕਰੇਂਗੀ?
ਪਰ ਜੇ ਤੂੰ ਫਿਰ ਵੀ ਨਾ ਆਈ ਤਾਂ ਦੁਨੀਆਂ
ਇਸ਼ਕ ਨੂੰ ਤਮਾਸ਼ਾ ਬਣਾਇਆ ਕਰੇਗੀ
ਕੀਤੇ ਹਨ੍ਹੇਰੇ ਸਬਰ ਮੈਂ ਬਥੇਰੇ ਪਰ ਨਾ ਸਬਰ ਮੈਥੋਂ ਹੋਵੇ
ਚੰਦਰੀ ਉਮੀਦਾਂ ਦੀ ਧੁੱਪ ਹੈ ਸੁਨਹਿਰੀ, ਰੌਸ਼ਨ ਦਿਲੋ-ਜਾਨ ਹੋਵੇ
ਹਾਏ, ਚੰਦਰੀ ਉਮੀਦਾਂ ਦੀ ਧੁੱਪ ਹੈ ਸੁਨਹਿਰੀ, ਰੌਸ਼ਨ ਦਿਲੋ-ਜਾਨ ਹੋਵੇ
ਜੇਕਰ ਮੈਂ ਦਿਲ ਨੂੰ ਹੀ ਪੱਥਰ ਬਣਾ ਲਾਂ
ਕੀ ਫਿਰ ਵੀ ਤੂੰ ਮੈਨੂੰ ਰਵਾਇਆ ਕਰੇਂਗੀ?
ਪਰ ਜੇ ਤੂੰ ਫਿਰ ਵੀ ਨਾ ਆਈ ਤਾਂ ਦੁਨੀਆਂ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ
ਇਸ਼ਕ਼ੇ ਦੇ ਦਰ ਤੋਂ, ਮੁਹੱਬਤਾਂ ਦੇ ਘਰ ਤੋਂ
ਇਹ Sartaaj ਸ਼ਾਯਰ ਹੋ ਮੁੜਿਆ
ਇਸ਼ਕ਼ੇ ਦੇ ਦਰ ਤੋਂ, ਮੁਹੱਬਤਾਂ ਦੇ ਘਰ ਤੋਂ
ਇਹ Sartaaj ਸ਼ਾਯਰ ਹੋ ਮੁੜਿਆ
ਸਰਦਲ ਤੋਂ ਅੱਗੇ ਤਾਂ ਹਿੰਮਤ ਨਾ ਹੋਈ
ਜੇਰਾ ਹਵਾ ਬਣਕੇ ਉੜਿਆ
ਹਾਏ, ਸਰਦਲ ਤੋਂ ਅੱਗੇ ਤਾਂ ਹਿੰਮਤ ਨਾ ਹੋਈ
ਜੇਰਾ ਹਵਾ ਬਣਕੇ ਉੜਿਆ
ਵੀਰਾਨੀਆਂ ਦੇ ਥਲਾਂ 'ਚ ਵੀ ਦੱਸ ਤੂੰ
ਬਹਾਰਾਂ ਦੇ ਗਾਣੇ ਗਵਾਇਆ ਕਰੇਂਗੀ?
ਪਰ ਜੇ ਤੂੰ ਫਿਰ ਵੀ ਨਾ ਆਈ ਤਾਂ ਦੁਨੀਆਂ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ
ਜੇ ਮੈਂ ਕਹਾਂ ਕਿ ਤੂੰ ਧੜਕਣ ਹੈਂ ਮੇਰੀ
ਮੈਂ ਬੱਚਦਾ ਨਾ ਜੇ ਤੂੰ ਜ਼ਰਾ ਲਾਈ ਦੇਰੀ
ਤਾਂ ਫਿਰ ਕੀ ਤੂੰ ਹੀਰੇ ਨੀ ਮੇਰੇ ਕਹੇ 'ਤੇ
ਹਵਾਵਾਂ ਤੋਂ ਪਹਿਲਾਂ ਆ ਜਾਇਆ ਕਰੇਂਗੀ?
ਕੀਤੇ ਜੋ ਵਾਧੇ, ਇੱਕ ਤਾਂ ਨਿਭਾਦੇ
ਬੇਸ਼ੱਕ ਅਸਾਂ ਨੂੰ ਕੋਈ ਵੀ ਸਜ਼ਾ ਦੇ
ਪਰ ਜੇ ਤੂੰ ਫਿਰ ਵੀ ਨਾ ਆਈ ਤਾਂ ਦੁਨੀਆਂ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ
You May Also Like
» Bhulliye Kiven [Satinder Sartaaj] » Teri Deed [Satinder Sartaaj] » Preetan De Vanjarey [Satinder Sartaaj] » Imtehan [Satinder Sartaaj] » Phull Te Khushbo [Satinder Sartaaj] » Teri Deed [Salamat Ali Matoi, Ricky Khan, Sardar Ali] » Kehde Rahan Te [Satinder Sartaaj] » Mehboob Ji [Satinder Sartaaj]FAQs for Je Main Kahan
Who is singer of Je Main Kahan song ?
Singer of Satinder Sartaaj.
Who is writer of Je Main Kahan song ?
Satinder Sartaaj wrote this Song.
Who is the music director of Je Main Kahan song ?
Je Main Kahan is Tuned by Gag Studioz.
Which label release Je Main Kahan song ?
Je Main Kahan is released under the label of Speed Records.
Whats the playtime (duration) of Je Main Kahan song ?
Playtime of song Je Main Kahan is 07:08 minute.
How can I download Je Main Kahan song ?
You can download Je Main Kahan song via click above download links.